ਓਲੰਪਿਕ ਤਮਗਾ ਸੂਚੀ ‘ਚ ਚੀਨ ਦੀ ਟੀਮ 8 ਸੋਨ, 6 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਪਹਿਲੇ ਨੰਬਰ ‘ਤੇ ਹੈ। ਜਾਪਾਨ ਦੂਜੇ ਸਥਾਨ ‘ਤੇ ਅਤੇ ਫਰਾਂਸ ਤੀਜੇ ਸਥਾਨ ‘ਤੇ ਹੈ।
ਭਾਰਤ 2 ਤਗਮਿਆਂ ਨਾਲ 36ਵੇਂ ਸਥਾਨ ‘ਤੇ ਹੈ। ਮਨੂ ਭਾਕਰ ਨੇ ਮਹਿਲਾ ਵਿਅਕਤੀਗਤ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ, ਮਨੂ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਜਿੱਤ ਦਰਜ ਕੀਤੀ।