ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਬੀਤੇ ਸ਼ਨੀਵਾਰ ਨੂੰ ਹੋਈ ਬੈਂਕ ਚ ਲੁੱਟ ਦਾ ਮਾਮਲਾ ਹਲ ਕਰ ਲਿਆ ਹੈ। ਤਿੰਨੋਂ ਲੁਟੇਰੇ ਲੁੱਟੀ ਗਈ ਰਕਮ ਸਮੇਤ ਕਾਬੂ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ।
ਬੀਤੇ ਸ਼ਨੀਵਾਰ ਤਰਨਤਾਰਨ ਰੋਡ ਤੇ ਸਥਿਤ ICICi ਬੈਂਕ ਵਿੱਚ 1270000 ਦੀ ਲੁੱਟ ਹੋਈ ਸੀ। ਦੱਸ ਦਈਏ ਕਿ ਬੈਂਕ ਵਿੱਚ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ ਅਤੇ ਤਿੰਨੇ ਲੁਟੇਰੇ ਐਕਟਿਵਾ ਉਤੇ ਆਏ ਸਨ।
ਅੰਮ੍ਰਿਤਸਰ ਦੇ ICICI ਬੈਂਕ ਵਿੱਚ ਹੋਈ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ ‘ਚ 3 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨ ਦਿਨ ਦਿਹਾੜੇ 3 ਲੁਟੇਰੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰਾਂ ਦੇ ਜ਼ੋਰ ‘ਤੇ ਬੈਂਕ ‘ਚ ਦਾਖਲ ਹੋਏ, ਜਿੱਥੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਉਥੇ ਲੱਗੇ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਦੀ ਮਦਦ ਨਾਲ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਕੋਲੋਂ ਲੁੱਟੀ ਗਈ ਨਕਦੀ ਅਤੇ 2 ਪਿਸਤੌਲ (0.30 ਬੋਰ ਅਤੇ ਡੰਮੀ) ਬਰਾਮਦ ਕੀਤੇ ਗਏ ਹਨ।