ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਮਹਿੰਦਰੂ ਐਨਕਲੇਵ ਵਿੱਚ ਵਾਪਰੀ, ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਪੁਰਾਣਾ ਘਰ ਦੁਪਹਿਰ 2.45 ਵਜੇ ਦੇ ਕਰੀਬ ਢਹਿ ਗਿਆ।
ਨਵੀਂ ਦਿੱਲੀ: ਉੱਤਰੀ-ਪੱਛਮੀ ਦਿੱਲੀ ਦੇ ਮਾਡਲ ਟਾਊਨ ਖੇਤਰ ਵਿੱਚ ਦੁਪਹਿਰ ਵੇਲੇ ਭਾਰੀ ਮੀਂਹ ਦੌਰਾਨ ਇੱਕ ਦੋ ਮੰਜ਼ਿਲਾ ਮਕਾਨ ਢਹਿ ਗਿਆ ਅਤੇ ਬਚਾਅ ਕਾਰਜ ਜਾਰੀ ਹੈ ਕਿਉਂਕਿ ਕੁਝ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਮਹਿੰਦਰੂ ਐਨਕਲੇਵ ਵਿੱਚ ਵਾਪਰੀ, ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਪੁਰਾਣਾ ਘਰ ਦੁਪਹਿਰ 2.45 ਵਜੇ ਦੇ ਕਰੀਬ ਢਹਿ ਗਿਆ।
ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਲਈ ਤਿੰਨ ਫਾਇਰ ਟੈਂਡਰ ਤਾਇਨਾਤ ਕੀਤੇ ਗਏ ਹਨ।
ਸਥਾਨਕ ਪੁਲਿਸ ਅਤੇ ਬਚਾਅ ਦਲ ਦੇ ਹੋਰ ਮੈਂਬਰਾਂ ਦੀ ਮਦਦ ਨਾਲ ਤਿੰਨ ਲੋਕਾਂ ਨੂੰ ਮਲਬੇ ‘ਚੋਂ ਕੱਢ ਕੇ ਨੇੜੇ ਦੇ ਹਸਪਤਾਲ ‘ਚ ਭੇਜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਹੈ।
ਪੁਲਸ ਨੇ ਦੱਸਿਆ ਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ ਕਿਉਂਕਿ ਕੁਝ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।