ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਸਬ-ਇੰਸਪੈਕਟਰ ਕਮਲ ਰਾਣਾ ਨੇ ਦੱਸਿਆ ਕਿ ਸ਼ਾਦੀਪੁਰ ਸ਼ਹੀਦਾਂ ਪਿੰਡ ਦਾ 9ਵੀਂ ਜਮਾਤ ਦਾ ਵਿਦਿਆਰਥੀ ਕਥਿਤ ਤੌਰ ‘ਤੇ ਗੇਮ ਦਾ ਆਦੀ ਸੀ, ਜਿਸ ਕਾਰਨ ਉਸ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ।
ਕੁਰੂਕਸ਼ੇਤਰ:
ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲੇ ਵਿਚ ਇਕ 15 ਸਾਲਾ ਲੜਕੇ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦੇ ਪਰਿਵਾਰ ਨੇ ਉਸ ਨੂੰ ਮੋਬਾਈਲ ਫੋਨ ‘ਤੇ ਗੇਮ ਖੇਡਣ ਤੋਂ ਰੋਕ ਦਿੱਤਾ, ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ।
ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਸਬ-ਇੰਸਪੈਕਟਰ ਕਮਲ ਰਾਣਾ ਨੇ ਦੱਸਿਆ ਕਿ ਸ਼ਾਦੀਪੁਰ ਸ਼ਹੀਦਾਂ ਪਿੰਡ ਦਾ 9ਵੀਂ ਜਮਾਤ ਦਾ ਵਿਦਿਆਰਥੀ ਕਥਿਤ ਤੌਰ ‘ਤੇ ਗੇਮ ਦਾ ਆਦੀ ਸੀ, ਜਿਸ ਕਾਰਨ ਉਸ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ।
ਰਾਣਾ ਨੇ ਦੱਸਿਆ, “ਜਦੋਂ ਪਰਿਵਾਰ ਨੇ ਉਸ ਨੂੰ ਖੇਡਣ ਤੋਂ ਰੋਕਿਆ ਤਾਂ ਉਹ ਘਰ ਛੱਡ ਕੇ ਆਪਣੇ ਪਿੰਡ ਨੇੜੇ ਦਿੱਲੀ-ਅੰਮ੍ਰਿਤਸਰ ਰੇਲਵੇ ਟਰੈਕ ‘ਤੇ ਚਲਾ ਗਿਆ, ਜਿੱਥੇ ਉਸ ਨੇ ਵੀਰਵਾਰ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।”
ਉਸ ਦੀ ਲਾਸ਼ ਕੁਰੂਕਸ਼ੇਤਰ ਤੋਂ ਕਰੀਬ 15 ਕਿਲੋਮੀਟਰ ਦੂਰ ਧੀਰਪੁਰ ਰੇਲਵੇ ਸਟੇਸ਼ਨ ਨੇੜੇ ਬਰਾਮਦ ਹੋਈ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।