ਇਸ ਹਾਦਸੇ ‘ਚ 16 ਹੋਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਹਾਥਰਸ: ਇੱਥੋਂ ਦੇ ਰਾਸ਼ਟਰੀ ਰਾਜਮਾਰਗ 93 ‘ਤੇ ਇੱਕ ਰੋਡਵੇਜ਼ ਦੀ ਬੱਸ ਦੇ ਪਿੱਛੇ ਤੋਂ ਵਾਹਨ ਨੂੰ ਟੱਕਰ ਮਾਰਨ ਕਾਰਨ ਇੱਕ ਵੈਨ ਵਿੱਚ ਸਫ਼ਰ ਕਰ ਰਹੇ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ।
ਇਸ ਹਾਦਸੇ ‘ਚ 16 ਹੋਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਸੁਪਰਡੈਂਟ (ਐਸਪੀ) ਨਿਪੁਨ ਅਗਰਵਾਲ ਨੇ ਕਿਹਾ, “ਇਹ ਹਾਦਸਾ ਉਦੋਂ ਵਾਪਰਿਆ ਜਦੋਂ ਆਗਰਾ-ਅਲੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਬੱਸ ਨੇ ਵੈਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਟੱਕਰ ਮਾਰ ਦਿੱਤੀ।” ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਯਾਤਰੀ ਹਾਥਰਸ ਤੋਂ ਆਗਰਾ ਜਾ ਰਹੇ ਸਨ