ਜਲਾਲਾਬਾਦ (ਪੱ:) ਦੇ ਪਿੰਡ ਚੱਕ ਮੰਨੇ ਵਾਲਾ ਦੀ ਰਹਿਣ ਵਾਲੀ ਹਰਪ੍ਰੀ਼ਤ ਕੰਬੋਜ ਦੀ ਬਤੌਰ ਨਾਇਬ ਤਹਿਸੀਲਦਾਰ ਚੋਣ ਹੋਈ ਹੈ, ਜਿਸ ਨਾਲ ਉਸਨੇ ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਪਿੰਡ ਅਤੇ ਇਲਾਕੇ ਦਾ ਵੀ ਨਾਮ ਰੋਸ਼ਨ ਕੀਤਾ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ।
ਅੱਜ ਉਹ ਮੁੱਖ ਡੇਰਾ ਬਾਬਾ ਭੂੰਮਣਸ਼ਾਹ (ਸੰਘਰ ਸਰਿਸਤਾ), ਸਿਰਸਾ ਵਿਖੇ ਗਦੀਨਸ਼ੀਨ ਪੂਜਨੀਕ ਬਾਬਾ ਬ੍ਰਹਮਦਾਸ ਜੀ ਕੋਲੋਂ ਆਸ਼ੀਰਵਾਦ ਲੈਣ ਲਈ ਪਹੁੰਚੇ।