ਲੁਧਿਆਣਾ ਦੇ ਜਮਾਲਪੁਰ ਨੇੜੇ ਲੇਬਰ ਕਲੋਨੀ ਵਿੱਚ 2 ਮੋਟਰਸਾਈਕਲ ਸਵਾਰ ਬਦਮਾਸ਼ ਗਾਹਕ ਬਣ ਕੇ ਦੁਕਾਨ ਵਿੱਚ ਦਾਖਲ ਹੋਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਪੰਜਾਬ ਵਿੱਚ ਬਦਮਾਸ਼ਾਂ ਵਲੋਂ ਵਾਰਦਾਤਾਂ ਨੂੰ ਲਗਾਤਾਰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਲੁਧਿਆਣਾ ਦੇ ਜਮਾਲਪੁਰ ਨੇੜੇ ਲੇਬਰ ਕਲੋਨੀ ਵਿੱਚ 2 ਮੋਟਰਸਾਈਕਲ ਸਵਾਰ ਬਦਮਾਸ਼ ਗਾਹਕ ਬਣ ਕੇ ਦੁਕਾਨ ਵਿੱਚ ਦਾਖਲ ਹੋਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਕੋਲ ਪਿਸਤੌਲ ਵੀ ਸੀ। ਉਨ੍ਹਾਂ ਨੇ ਦੁਕਾਨਦਾਰ ਤੋਂ ਸੋਨੇ ਦੀ ਮੁੰਦਰੀ ਅਤੇ ਕੜਾ ਖੋਹ ਲਿਆ। ਦੁਕਾਨਦਾਰ ਨੇ ਵੀ ਦੋਵੇਂ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਅਤੇ ਦੁਕਾਨ ਵਿੱਚ ਪਏ ਡੰਡੇ ਨਾਲ ਲੁਟੇਰਿਆਂ ਤੇ ਹਮਲਾ ਕਰ ਦਿੱਤਾ। ਹੰਗਾਮਾ ਹੋਣ ਤੋਂ ਬਾਅਦ ਬਦਮਾਸ਼ ਮੋਟਰ ਸਾਈਕਲ ਤੇ ਫਰਾਰ ਹੋ ਗਏ। ਸੋਨੇ ਦੀ ਮੁੰਦਰੀ ਅਤੇ ਚੂੜੀ ਵੀ ਲੈ ਕੇ ਫਰਾਰ ਹੋ ਗਏ। ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮੋਤੀ ਨਗਰ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਫਿਲਹਾਲ ਮੁਲਜ਼ਮਾਂ ਦਾ ਕੋਈ ਵੀ ਸੁਰਾਗ ਨਹੀਂ ਮਿਲ ਪਾਇਆ ਹੈ।
ਦੁਕਾਨਦਾਰ ਨੇ ਡੰਡੇ ਨਾਲ ਹਮਲਾ ਕਰਕੇ ਭਜਾਏ ਬਦਮਾਸ਼
ਜਾਣਕਾਰੀ ਦੇ ਮੁਤਾਬਕ ਲੇਬਰ ਕਲੋਨੀ ਵਿੱਚ ਮੂਨਾ ਜਵੈਲਰ ਦੀ ਦੁਕਾਨ ਹੈ। ਦੁਕਾਨ ਦੇ ਮਾਲਕ ਮੂਨਾ ਨੇ ਦੱਸਿਆ ਕਿ ਉਹ ਵੀਰਵਾਰ ਸਵੇਰੇ ਦੁਕਾਨ ’ਤੇ ਬੈਠਾ ਸੀ ਤਾਂ ਮੋਟਰ ਸਾਈਕਲ ‘ਤੇ ਸਵਾਰ ਹੋ ਕੇ 2 ਬਦਮਾਸ਼ ਆਏ, ਜਿਨ੍ਹਾਂ ਨੇ ਉਸ ਨੂੰ ਮੁੰਦਰੀ ਦਿਖਾਉਣ ਲਈ ਕਿਹਾ। ਅੰਗੂਠੀ ਦੇਖ ਤੋਂ ਬਾਅਦ ਉਨ੍ਹਾਂ ਨੇ ਪਿਸਤੌਲ ਉਸ ਵੱਲ ਤਾਨ ਦਿੱਤੀ ਅਤੇ ਬਦਮਾਸ਼ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਉਸ ਨੇ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਅਤੇ ਡੰਡੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ। ਬਦਮਾਸ਼ਾਂ ਨੇ ਭੱਜਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਅਚਾਨਕ ਗੋਲੀ ਪਿਸਤੌਲ ‘ਚੋਂ ਨਿਕਲ ਕੇ ਜ਼ਮੀਨ ‘ਤੇ ਡਿੱਗ ਗਈ। ਫਰਾਰ ਹੋਏ ਮੁਲਜ਼ਮਾਂ ਦੀ ਬਾਈਕ ਦੀ ਨੰਬਰ ਪਲੇਟ ਵੀ ਪੁਲਿਸ ਦੇ ਹੱਥ ਲੱਗੀ ਹੈ। http://PUBLICNEWSUPDATE.COM