3 ਦਿਨ ਪਹਿਲਾਂ ਪਟਿਆਲਾ ਵਿਖੇ ਕਾਰ ਲੁੱਟਣ ਦੀ ਵਾਰਦਾਤ ਦੌਰਾਨ ਸਮੀਰ ਕਟਾਰੀਆ ਦਾ ਕਤਲ ਕੀਤਾ ਗਿਆ ਸੀ। ਕਾਤਲਾਂ ਦੀ ਭਾਲ ਜਾਰੀ ਸੀ। ਜਦੋਂ ਅੱਜ ਪੁਲਿਸ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਪੁਲਿਸ ਉਪਰ ਗੋਲੀਆਂ ਚਲਾਈਆਂ। ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ।
ਪੰਜਾਬ ਦੇ ਪਟਿਆਲਾ ਜਿਲ੍ਹੇ ਤੋਂ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲਣ ਦੀ ਖ਼ਬਰ ਸਾਮਣੇ ਆਈ ਹੈ। ਇਸ ਮੁਕਾਬਲੇ ਵਿੱਚ ਇੱਕ ਬਦਮਾਸ਼ ਨੂੰ ਗੋਲੀ ਲੱਗਣ ਦੀ ਸੂਚਨਾ ਹੈ। ਜ਼ਖਮੀ ਹੋਏ ਬਦਮਾਸ਼ ਦਾ ਨਾਮ ਅਭਿਸ਼ੇਕ ਦੱਸਿਆ ਜਾ ਰਿਹਾ ਹੈ। ਜਿਸਦੀ ਉਮਰ ਕਰੀਬ 20 ਸਾਲ ਹੈ। ਇਸਦੇ ਨਾਲ ਹੀ ਪੁਲਿਸ ਨੇ ਉਸਦੇ ਤਿੰਨ ਹੋਰ ਸਾਥੀਆਂ ਦਿਨੇਸ਼, ਯੋਗੇਸ਼ ਮੌਰੀਆ ਅਤੇ ਸਾਹਿਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕਤਲ ਕਰਕੇ ਹੋਏ ਸੀ ਫ਼ਰਾਰ
ਜਾਣਕਾਰੀ ਅਨੁਸਾਰ ਇਹਨਾਂ ਬਦਮਾਸ਼ਾਂ ਨੇ ਐਤਵਾਰ ਨੂੰ ਪਟਿਆਲਾ ਦੇ ਸਮੀਰ ਕਟਾਰੀਆ ਦਾ ਕਤਲ ਕੀਤਾ। ਇਹ ਬਦਮਾਸ਼ ਸਮੀਰ ਦੀ ਕਾਰ ਲੁੱਟਣਾ ਚਾਹੁੰਦੇ ਸਨ ਪਰ ਜਦੋਂ ਉਸਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸਦਾ ਕਤਲ ਕਰ ਦਿੱਤਾ। ਉਦੋਂ ਤੋਂ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਸੀ। ਬੁੱਧਵਾਰ ਨੂੰ ਪੁਲਿਸ ਨੇ ਇਨ੍ਹਾਂ ਦਾ ਪਿੱਛਾ ਕੀਤਾ ਤੇ ਐਨਕਾਊਂਟਰ ਹੋ ਗਿਆ।
ਭਾਦਸੋਂ ਰੋਡ ‘ਤੇ ਐਨਕਾਊਂਟਰ
ਜਾਂਚ ਦੌਰਾਨ ਪਤਾ ਲੱਗਾ ਕਿ ਇਹ ਬਦਮਾਸ਼ ਪਟਿਆਲਾ ਦੇ ਭਾਦਸੋਂ ਰੋਡ ਉਪਰ ਜਾ ਰਹੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸਦੇ ਜਵਾਬ ਵਿੱਚ ਪੁਲਿਸ ਨੇ ਗੋਲੀਆਂ ਚਲਾਈਆਂ। ਅਭਿਸ਼ੇਕ ਨੂੰ ਗੋਲੀ ਲੱਗੀ ਅਤੇ ਚਾਰਾਂ ਨੂੰ ਉਥੇ ਗ੍ਰਿਫਤਾਰ ਕਰ ਲਿਆ ਗਿਆ। http://PUBLICNEWSUPDATE.COM