ਪਿੰਡ ਚੱਕ ਮੰਨੇ ਵਾਲਾ (ਜਲਾਲਾਬਾਦ ਪੱਛਮੀ) ਵਿਖੇ ਸਵ: ਸ਼੍ਰੀ ਸਰਬਜੀਤ ਸੰਧਾ (ਜੀਤਾ ਮੱਟ) ਦੀ ਮਿੱਠੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਪਹਿਲਾ ਸ਼ਾਨਦਾਰ ਕ੍ਰਿਕਟ ਕੱਪ 2023।
ਇਹ ਕ੍ਰਿਕਟ ਕੱਪ ਧੰਨ ਧੰਨ ਬਾਬਾ ਭੂੰਮਣਸ਼ਾਹ ਸਪੋਰਟਸ ਕਲੱਬ ਦੇ ਨੌਜਵਾਨਾਂ ਵੱਲੋਂ ਬਾਹਰ ਰਹਿੰਦੇ ਵੱਖ-ਵੱਖ ਦੇਸ਼ਾਂ ਦੇ ਐੱਨ.ਆਰ.ਆਈ. ਭਰਾਵਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 3,4 ਅਤੇ 5 ਨਵੰਬਰ 2023 ਨੂੰ ਕਰਵਾਇਆ ਜਾ ਰਿਹਾ ਹੈ।ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਟੀਮ ਨੂੰ 1100/- ਰੁਪਏ ਐਂਟਰੀ ਫੀਸ ਵੱਜੋਂ ਜ਼ਮ੍ਹਾਂ ਕਰਵਾਉਣਾ ਹੋਵੇਗਾ।
ਇਸ ਕ੍ਰਿਕਟ ਕੱਪ ਦੀ ਪਹਿਲੇ ਨੰਬਰ ਦੀ ਵਿਜੇਤਾ ਟੀਮ ਨੂੰ 31000/- ਰੁਪਏੇ ਸਮੇਤ ਕ੍ਰਿਕਟ ਕੱਪ ਇਨਾਮ ਵੱਜੋਂ ਦਿੱਤਾ ਜਾਵੇਗਾ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 16000/- ਰੁਪਏ ਸਮੇਤ ਟ੍ਰਾਫੀ ਦਿੱਤਾ ਜਾਵੇਗਾ।