ਪੰਜਾਬੀ ਸਿੰਗਰ ਨਿਮਰਤ ਖਹਿਰਾ ਆਪਣੀ ਨਵੀਂ ਐਲਬਮ ‘ਮਾਣਮੱਤੀ’ ਰਿਲੀਜ਼ ਹੋਈ ਸੀ, ਜਿਸ ਨੂੰ ਪੰਜਾਬੀਆਂ ਨੇ ਹੀ ਨਹੀਂ, ਬਲਕਿ ਪੂਰੇ ਭਾਰਤ ਨੇ ਰੱਜ ਕੇ ਪਿਆਰ ਦਿੱਤਾ ਹੈ। ਹੁਣ ਨਿੰਮੋ ਦੀ ਇਹ ਐਲਬਮ ਇੱਕ ਵਾਰ ਫਿਰ ਸੁਰਖੀਆ ‘ਚ ਹੈ।
ਦਰਅਸਲ ਨਿਮਰਤ ਖਹਿਰਾ ਦੀ ਐਲਬਮ ‘ਮਾਣਮੱਤੀ’ ਦੇ ਗਾਣੇ ‘ਕਾਇਨਾਤ’ ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਗੀਤ ਦੇ ਬੋਲ ਜਿੰਨੇ ਪਿਆਰੇ ਹਨ, ਉਨੀਂ ਹੀ ਪਿਆਰੀ ਇਸ ਦੀ ਵੀਡੀਓ ਹੈ। ਵੀਡੀਓ ਅਤੇ ਨਿਮਰਤ ਦੋਨੋਂ ਵਿੱਚੋਂ ਹੀ ਬਹੁਤ ਸਾਦਗੀ ਝੱਲਕਦੀ ਹੈ ਤੇ ਇਸੇ ਸਾਦਗੀ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਨੇ | ਗਾਣੇ ਦੀ ਵੀਡੀਓ ‘ਚ ਇੱਕ ਤੋਂ ਵਧ ਕੇ ਇੱਕ ਕੁਦਰਤ ਦੇ ਨਜ਼ਾਰੇ ਦਿਖਾਏ ਗਏ ਹਨ, ਜੋ ਕਿ ਦਿਲ ਜਿੱਤ ਲੈਂਦੇ ਹਨ। ਇਹ ਗੀਤ ਸੁਣ ਕੇ ਤੇ ਦੇਖ ਕੇ ਤੁਸੀਂ ਕਿਸੇ ਮੇਡੀਟੇਸ਼ਨ ਵਾਂਗ ਮਹਿਸੂਸ ਕਰੋਗੇ।PUBLICNEWSUPDATE.COM