ਇਹ ਘਟਨਾ ਸਾਗਫਾਟਾ ਰੇਲਵੇ ਸਟੇਸ਼ਨ ਨੇੜੇ ਵਾਪਰੀ ਜਦੋਂ ਫੌਜ ਦੀ ਵਿਸ਼ੇਸ਼ ਰੇਲਗੱਡੀ ਜੰਮੂ-ਕਸ਼ਮੀਰ ਤੋਂ ਕਰਨਾਟਕ ਜਾ ਰਹੀ ਸੀ।
ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲੇ ‘ਚ ਫੌਜ ਦੇ ਜਵਾਨਾਂ ਨੂੰ ਲਿਜਾ ਰਹੀ ਟਰੇਨ ਨੂੰ ਉਡਾਉਣ ਦੀ ਕੋਸ਼ਿਸ਼ ‘ਚ ਰੇਲਵੇ ਟ੍ਰੈਕ ‘ਤੇ ਘੱਟੋ-ਘੱਟ 10 ਡੈਟੋਨੇਟਰ ਮਿਲੇ ਹਨ।
ਇਹ ਘਟਨਾ ਸਾਗਫਾਟਾ ਰੇਲਵੇ ਸਟੇਸ਼ਨ ਨੇੜੇ ਵਾਪਰੀ ਜਦੋਂ ਬੁੱਧਵਾਰ ਨੂੰ ਫੌਜ ਦੀ ਵਿਸ਼ੇਸ਼ ਰੇਲਗੱਡੀ ਜੰਮੂ-ਕਸ਼ਮੀਰ ਤੋਂ ਕਰਨਾਟਕ ਜਾ ਰਹੀ ਸੀ।
ਜਿਵੇਂ ਹੀ ਟਰੇਨ ਡੇਟੋਨੇਟਰਾਂ ਦੇ ਉਪਰੋਂ ਲੰਘੀ ਤਾਂ ਡਰਾਈਵਰ ਧਮਾਕਾ ਹੋਣ ਕਾਰਨ ਚੌਕਸ ਹੋ ਗਿਆ ਅਤੇ ਤੁਰੰਤ ਟਰੇਨ ਨੂੰ ਰੋਕ ਲਿਆ। ਇਸ ਤੋਂ ਬਾਅਦ ਉਸ ਨੇ ਸਟੇਸ਼ਨ ਮਾਸਟਰ ਨੂੰ ਸੂਚਿਤ ਕੀਤਾ। ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ।
ਅੱਤਵਾਦ ਵਿਰੋਧੀ ਦਸਤੇ (ਏਟੀਐਸ), ਰਾਸ਼ਟਰੀ ਜਾਂਚ ਏਜੰਸੀ (ਐਨਆਈਏ), ਰੇਲਵੇ ਅਤੇ ਸਥਾਨਕ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।
ਯੂਪੀ ‘ਚ ਰੇਲਵੇ ਟ੍ਰੈਕ ‘ਤੇ ਮਿਲਿਆ ਗੈਸ ਸਿਲੰਡਰ
ਇਸ ਤੋਂ ਪਹਿਲਾਂ ਅੱਜ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਪ੍ਰੇਮਪੁਰ ਰੇਲਵੇ ਸਟੇਸ਼ਨ ਦੇ ਨੇੜੇ ਪਟੜੀਆਂ ‘ਤੇ ਇੱਕ ਖਾਲੀ ਗੈਸ ਸਿਲੰਡਰ ਮਿਲਿਆ। ਮਾਲ ਗੱਡੀ ਦੇ ਲੋਕੋ ਪਾਇਲਟ ਨੂੰ ਟਰੇਨ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਲਗਾਉਣੀ ਪਈ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 8:10 ਵਜੇ ਵਾਪਰੀ ਜਦੋਂ ਟਰੇਨ ਕਾਨਪੁਰ ਤੋਂ ਪ੍ਰਯਾਗਰਾਜ ਜਾ ਰਹੀ ਸੀ।
ਪੁਲਿਸ ਨੇ ਕਿਹਾ, “ਇਹ ਪਾਇਆ ਗਿਆ ਕਿ ਸਿਲੰਡਰ ਪੰਜ ਕਿਲੋਗ੍ਰਾਮ ਦੀ ਸਮਰੱਥਾ ਦਾ ਸੀ ਅਤੇ ਖਾਲੀ ਸੀ। ਇਸ ਨੂੰ ਟਰੈਕ ਤੋਂ ਹਟਾ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,” ਪੁਲਿਸ ਨੇ ਕਿਹਾ।
ਇਸ ਮਹੀਨੇ ਉੱਤਰ ਪ੍ਰਦੇਸ਼ ਵਿੱਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਸੀ। 8 ਸਤੰਬਰ ਨੂੰ ਪ੍ਰਯਾਗਰਾਜ ਤੋਂ ਭਿਵਾਨੀ ਵੱਲ ਜਾ ਰਹੀ ਕਾਲਿੰਦੀ ਐਕਸਪ੍ਰੈੱਸ ਨੂੰ ਪਟੜੀ ‘ਤੇ LPG ਸਿਲੰਡਰ ਰੱਖ ਕੇ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।